krqw kry su inhcau hovY ]
karataa kare su nihachau hovai ||
Whatever the Creator does, surely comes to pass.
ਜਿਹੜਾ ਕੁਝ ਸਿਰਜਣਹਾਰ ਕਰਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ।
Lo que el Señor Creador hace, en verdad sucede,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
krqw kry su inhcau hovY ]
karataa kare su nihachau hovai ||
Whatever the Creator does, surely comes to pass.
ਜਿਹੜਾ ਕੁਝ ਸਿਰਜਣਹਾਰ ਕਰਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ।
Lo que el Señor Creador hace, en verdad sucede,
gur kY sbdy haumY KovY ]
gur kai sabadhe haumai khovai ||
Through the Word of the Guru's Shabad, egotism is consumed.
ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
y a través de la Palabra del Guru, se libera de su ego.
gur prswdI iksY dy vifAweI nwmo nwmu iDAwiedw ]5]
gur parasaadhee kisai dhe vaddiaaiee naamo naam dhiaaidhaa ||5||
By Guru's Grace, some are blessed with glorious greatness; they meditate on the Naam, the Name of the Lord. ||5||
ਗੁਰਾਂ ਦੀ ਦਇਆ ਦੁਆਰਾ ਪ੍ਰਭੂ ਕਈਆਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ ਅਤੇ ਉਹ ਨਿਰੋਲ ਨਾਮ ਦਾ ਹੀ ਸਿਮਰਨ ਕਰਦੇ ਹਨ।
Sí, el Señor nos bendice con Gloria, por la Gracia del Guru, y uno no contempla nada más que el Nombre. (5)
gur syvy jyvfu horu lwhw nwhI ]
gur seve jevadd hor laahaa naahee ||
There is no other profit as great as service to the Guru.
ਗੁਰਾਂ ਦੀ ਘਾਲ ਜਿੱਡਾ ਵੱਡਾ ਹੋਰ ਕੋਈ ਨਫ਼ਾ ਨਹੀਂ।
No hay nada de más utilidad que el Servicio al Guru,
nwmu mMin vsY nwmo swlwhI ]
naam ma(n)n vasai naamo saalaahee ||
The Naam abides within my mind, and I praise the Naam.
ਨਾਮ ਮੇਰੇ ਰਿਦੇ ਅੰਦਰ ਵਸਦਾ ਹੈ ਤੇ ਨਾਮ ਦੀ ਹੀ ਮੈਂ ਸਿਫ਼ਤ ਕਰਦਾ ਹਾਂ।
así, uno debería apreciar el Nombre en la mente y alabar el Nombre del Señor.
nwmo nwmu sdw suKdwqw nwmo lwhw pwiedw ]6]
naamo naam sadhaa sukhadhaataa naamo laahaa paidhaa ||6||
The Naam is forever the Giver of peace. Through the Naam, we earn the profit. ||6||
ਸਦੀਵੀ ਆਰਾਮ ਬਖ਼ਸ਼ਣਹਾਰ ਹੈ ਨਾਮ-ਸਰੂਪ ਪ੍ਰਭੂ ਦਾ ਨਾਮ। ਨਾਮ ਦੇ ਰਾਹੀਂ ਹੀ ਇਨਸਾਨ ਨਫ਼ਾ ਕਮਾਉਂਦਾ ਹੈ।
Sí, a través del Nombre uno es bendecido con el Dios Dador de Éxtasis y recibe la Utilidad del Nombre. (6)
ibnu nwvY sB duKu sMswrw ]
bin naavai sabh dhukh sa(n)saaraa ||
Without the Name, all the world suffers in misery.
ਨਾਮ ਦੇ ਬਾਝੋਂ ਜਗ ਅੰਦਰ ਮੁਸੀਬਤ ਹੀ ਮੁਸੀਬਤ ਹੈ।
Sin el Nombre uno sufre inmensas aflicciones en el mundo y mientras más haga,
bhu krm kmwvih vDih ivkwrw ]
bahu karam kamaaveh vadheh vikaaraa ||
The more actions one does, the more the corruption increases.
ਜਿੰਨੇ ਬਹੁਤੇ ਮੰਦੇ ਅਮਲ ਬੰਦਾ ਕਮਾਉਂਦਾ ਹੈ, ਓਨੇ ਹੀ ਬਹੁਤੇ ਪਾਪ ਹੁੰਦੇ ਜਾਂਦੇ ਹਨ।
más malo se vuelve. Sí, si uno no contempla el Nombre,
nwmu n syvih ikau suKu pweIAY ibnu nwvY duKu pwiedw ]7]
naam na seveh kiau sukh paieeaai bin naavai dhukh paidhaa ||7||
Without serving the Naam, how can anyone find peace? Without the Naam, one suffers in pain. ||7||
ਨਾਮ ਦੀ ਸੇਵਾ ਕਰਨ ਦੇ ਬਾਝੌਂ ਆਰਾਮ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਨਾਮ ਦੇ ਬਗੈਰ ਪ੍ਰਾਣੀ ਤਸੀਹਾ ਕੱਟਦਾ ਹੈ।
no logra la Paz y no gana más que dolor. (7)
Awip kry qY Awip krwey ]
aap kare tai aap karaae ||
He Himself acts, and inspires all to act.
ਵਾਹਿਗੁਰੂ ਆਪੇ ਕਰਦਾ ਹੈ ਅਤੇ ਆਪੇ ਹੀ ਸਾਰਾ ਕੁੱਛ ਕਰਾਉਂਦਾ ਹੈ।
El Señor Mismo es el Hacedor y la Causa,
gur prswdI iksY buJwey ]
gur parasaadhee kisai bujhaae ||
By Guru's Grace, He reveals Himself to a few.
ਕਿਸੇ ਵਿਰਲੇ ਜਣੇ ਨੂੰ ਹੀ ਉਹ ਗੁਰਾਂ ਦਇਆ ਰਾਹੀਂ ਆਪਣੇ ਆਪ ਨੂੰ ਦਰਸਾਉਂਦਾ ਹੈ।
pero extraordinario es aquél que conoce esto por la Gracia Del Guru.
gurmuiK hovih sy bMDn qoVih mukqI kY Gir pwiedw ]8]
gurmukh hoveh se ba(n)dhan toReh mukatee kai ghar paidhaa ||8||
One who becomes Gurmukh breaks his bonds, and attains the home of liberation. ||8||
ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਆਪਣੇ ਜੂੜ ਵੱਢ ਸੁਟਦਾ ਹੈ ਅਤੇ ਮੋਖਸ਼ ਦੇ ਮੁਕਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
Sí, aquél que tiene Conciencia de Dios, rompe sus ataduras y arriba a la Casa de la Emancipación. (8)
gxq gxY so jlY sMswrw ]
ganat ganai so jalai sa(n)saaraa ||
One who calculates his accounts, burns in the world.
ਜੋ ਲੇਖਾ ਪਤਾ ਗਿਣਦਾ ਹੈ, ਉਹ ਇਸ ਜੱਗ ਵਿੱਚ ਸੜਦਾ ਬਲਦਾ ਹੈ।
El que se vuelve calculador, se quema en el fuego de las pasiones del mundo
shsw mUil n cukY ivkwrw ]
sahasaa mool na chukai vikaaraa ||
His skepticism and corruption are never dispelled.
ਉਸ ਦਾ ਸੰਦੇਹ ਅਤੇ ਪਾਪ ਕਦੇ ਭੀ ਦੂਰ ਨਹੀਂ ਹੁੰਦੇ।
y su duda nunca termina por disiparse, ni su maldad por irse.
gurmuiK hovY su gxq cukwey scy sic smwiedw ]9]
gurmukh hovai su ganat chukaae sache sach samaidhaa ||9||
One who becomes Gurmukh abandons his calculations; through Truth, we merge in the True Lord. ||9||
ਜੋ ਰੱਬ ਨੂੰ ਜਾਣਨ ਵਾਲਾ ਥੀ ਵੰਝਦਾ ਹੈ, ਉਹ ਲੇਖੇ ਪੱਤੇ ਨੂੰ ਤਿਆਗ ਦਿੰਦਾ ਹੈ ਅਤੇ ਸੱਚੇ ਨਾਮ ਦੇ ਰਾਹੀਂ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
El ser con Conciencia de Dios va más allá de todo cálculo y a través de la Verdad se inmerge en la Verdad. (9)
jy scu dyie q pwey koeI ]
je sach dhei ta paae koiee ||
If God grants Truth, then we may attain it.
ਜੇਕਰ ਵਾਹਿਗੁਰੂ ਸੱਚ ਪ੍ਰਦਾਨ ਕਰੇ, ਕੇਵਲ ਤਦ ਹੀ ਬੰਦਾ ਇਸ ਨੂੰ ਪ੍ਰਾਪਤ ਕਰ ਸਕਦਾ ਹੈ।
Sólo aquél a quien Dios bendice con la Verdad, la obtiene y la Verdad en él se vuelve manifiesta,
gur prswdI prgtu hoeI ]
gur parasaadhee paragaT hoiee ||
By Guru's Grace, it is revealed.
ਗੁਰਾਂ ਦੀ ਦਇਆ ਦੁਆਰਾ ਇਹ ਜ਼ਾਹਰ ਹੋ ਜਾਂਦਾ ਹੈ।
por la Gracia del Guru. Él practica el Nombre Verdadero, embebido en el Amor de Dios,
scu nwmu swlwhy rMig rwqw gur ikrpw qy suKu pwiedw ]10]
sach naam saalaahe ra(n)g raataa gur kirapaa te sukh paidhaa ||10||
One who praises the True Name, and remains imbued with the Lord's Love, by Guru's Grace, finds peace. ||10||
ਪ੍ਰੇਮ ਨਾਲ ਰੰਗੀਜ, ਜੋ ਸੱਚੇ ਨਾਮ ਦੀ ਕੀਰਤੀ ਕਰਦਾ ਹੈ; ਗੁਰਾਂ ਦੀ ਦਇਆ ਦੁਆਰਾ ਉਹ ਅਰਾਮ ਪਾ ਲੈਂਦਾ ਹੈ।
y logra el Éxtasis por la Gracia del Guru. (10)
jpu qpu sMjmu nwmu ipAwrw ]
jap tap sa(n)jam naam piaaraa ||
The Beloved Naam, the Name of the Lord, is chanting, meditation, penance and self-control.
ਲਾਡਲਾ ਨਾਮ ਹੀ ਮੇਰੀ ਪੂਜਾ, ਤਪੱਸਿਆ ਤੇ ਸਵੈ-ਜ਼ਬਤ ਹੈ।
El Amado Nombre es la Meditación, Austeridad y Auto Control,
iklivK kwty kwtxhwrw ]
kilavikh kaaTe kaaTanahaaraa ||
God, the Destroyer, destroys sins.
ਨਾਸ ਕਰਨ ਵਾਲਾ ਵਾਹਿਗੁਰੂ ਪਾਪਾਂ ਨੂੰ ਨਾਸ ਕਰ ਦਿੰਦਾ ਹੈ।
pues lo libera a uno de las consecuencias de sus faltas y errores.
hir kY nwim qnu mnu sIqlu hoAw shjy shij smwiedw ]11]
har kai naam tan man seetal hoaa sahaje sahaj samaidhaa ||11||
Through the Name of the Lord, the body and mind are cooled and soothed, and one is intuitively, easily absorbed into the Celestial Lord. ||11||
ਪ੍ਰਭੂ ਦੇ ਨਾਮ ਰਾਹੀਂ ਦੇਹ ਤੇ ਰਿਦਾ ਠੰਢੇ ਠਾਰ ਹੋ ਜਾਂਦੇ ਹਨ ਅਤੇ ਇਨਸਾਨ ਸੁਖੈਨ ਹੀ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Sí, a través del Nombre del Señor, el cuerpo y la mente son refrescados y con Equilibrio uno se inmerge en el Equilibrio. (11)
AMqir loBu min mYlY mlu lwey ]
a(n)tar lobh man mailai mal laae ||
With greed within them, their minds are filthy, and they spread filth around.
ਆਤਮਕ ਤੌਰ ਤੇ ਕੁਚੀਲ ਹਨ ਉਹ ਜਿਨ੍ਹਾਂ ਦੇ ਅੰਦਰ ਲਾਲਚ ਹੈ। ਉਹ ਹੋਰਨਾਂ ਨੂੰ ਭੀ ਗਿਲਾਜ਼ਤ ਚਮੇੜਦੇ ਹਨ।
Si en nuestro interior hay avaricia y uno está contaminado por la mugre del error,
mYly krm kry duKu pwey ]
maile karam kare dhukh paae ||
They do filthy deeds, and suffer in pain.
ਉਹ ਗੰਦੇ ਅਮਲ ਕਮਾਉਂਦੇ ਹਨ ਤੇ ਕਸ਼ਟ ਉਠਾਉਂਦੇ ਹਨ।
uno actuará erróneamente y vivirá en el dolor.
kUVo kUVu kry vwpwrw kUVu boil duKu pwiedw ]12]
kooRo kooR kare vaapaaraa kooR bol dhukh paidhaa ||12||
They deal in falsehood, and nothing but falsehood; telling lies, they suffer in pain. ||12||
ਉਹ ਨਿਰੋਲ ਝੂਠ ਦਾ ਵਣਜ ਕਰਦੇ ਹਨ, ਝੂਠ ਬਕਦੇ ਹਨ ਅਤੇ ਤਕਲਫ਼ਿ ਭੋਗਦੇ ਹਨ।
Uno desarrolla su vida en la ilusión y diciendo falsedades, sufre. (12)
inrml bwxI ko mMin vswey ]
niramal baanee ko ma(n)n vasaae ||
Rare is that person who enshrines the Immaculate Bani of the Guru's Word within his mind.
ਕੋਈ ਵਿਰਲਾ ਜਣਾ ਹੀ ਪਵਿੱਤ੍ਰ ਗੁਰਬਾਣੀ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ।
Extraordinario es aquél que eleva el Nombre Inmaculado en la mente,
gur prswdI shsw jwey ]
gur parasaadhee sahasaa jaae ||
By Guru's Grace, his skepticism is removed.
ਗੁਰਾਂ ਦੀ ਦਇਆ ਦੁਆਰਾ ਉਸ ਦਾ ਭਰਮ ਦੂਰ ਹੋ ਜਾਂਦਾ ਹੈ।
él, por la Gracia del Guru es liberado de su duda,
gur kY BwxY clY idnu rwqI nwmu cyiq suKu pwiedw ]13]
gur kai bhaanai chalai dhin raatee naam chet sukh paidhaa ||13||
He walks in harmony with the Guru's Will, day and night; remembering the Naam, the Name of the Lord, he finds peace. ||13||
ਦਿਹੁੰ ਅਤੇ ਰੈਣ ਉਹ ਗੁਰਾਂ ਦੀ ਰਜਾ ਅੰਦਰ ਟੁਰਦਾ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਆਰਾਮ ਪਾਉਂਦਾ ਹੈ।
camina en la Voluntad del Guru y apreciando el Nombre, obtiene el Éxtasis. (13)
Awip isrMdw scw soeI ]
aap sira(n)dhaa sachaa soiee ||
The True Lord Himself is the Creator.
ਉਹ ਸੱਚਾ ਸੁਆਮੀ ਖ਼ੁਦ ਹੀ ਸਿਰਜਣਹਾਰ ਹੈ।
El Señor Verdadero por Sí Mismo crea todo
Awip aupwie Kpwey soeI ]
aap upai khapaae soiee ||
He Himself creates and destroys.
ਉਹ ਆਪੇ ਹੀ ਰਚਦਾ ਅਤੇ ਨਾਸ ਕਰਦਾ ਹੈ।
y por Sí Mismo destruye a quien sea y lo vuelve a resucitar.
gurmuiK hovY su sdw slwhy imil swcy suKu pwiedw ]14]
gurmukh hovai su sadhaa salaahe mil saache sukh paidhaa ||14||
One who becomes Gurmukh, praises the Lord forever. Meeting the True Lord, he finds peace. ||14||
ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਸਦੀਵ ਹੀ ਆਪਣੇ ਸਾਹਿਬ ਦਾ ਜੱਸ ਕਰਦਾ ਹੈ ਅਤੇ ਸੱਚੇ ਸਾਹਿਬ ਨਾਲ ਮਿਲ ਕੇ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ।
Sí, aquél que tiene la Conciencia de Dios, alaba siempre a su Señor y encontrando al Uno Verdadero, logra alcanzar el Éxtasis. (14)
Anyk jqn kry ieMdRI vis n hoeI ]
anek jatan kare i(n)dhree vas na hoiee ||
Making countless efforts, sexual desire is not overcome.
ਅਨੇਕਾਂ ਉਪਰਾਲੇ ਕਰਨ ਦੇ ਬਾਵਜੂਦ, ਕਾਮ ਦੀ ਖ਼ਾਹਿਸ਼ ਕਾਬੂ ਵਿੱਚ ਨਹੀਂ ਆਉਂਦੀ।
Uno trata de mil maneras, pero las pasiones de uno no son controladas,
kwim kroiD jlY sBu koeI ]
kaam karodh jalai sabh koiee ||
Everyone is burning in the fires of sexuality and anger.
ਹਰ ਕੋਈ ਵਿਸ਼ੇ ਭੋਗ ਤੇ ਗੁੱਸੇ ਦੀ ਅੱਗ ਵਿੱਚ ਸੜ ਰਿਹਾ ਹੈ।
y todos y cada uno se queman y se consumen en el fuego de la lujuria y del odio.
siqgur syvy mnu vis AwvY mn mwry mnih smwiedw ]15]
satigur seve man vas aavai man maare maneh samaidhaa ||15||
Serving the True Guru, one brings his mind under control; conquering his mind, he merges in the Mind of God. ||15||
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਜੀਵ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ। ਮਨੂਏ ਨੂੰ ਵੱਸ ਕਰ ਲੈਣ ਦੁਆਰਾ ਜੀਵ ਪਰਮ ਮਨ ਅੰਦਰ ਲੀਨ ਹੋ ਜਾਂਦਾ ਹੈ।
Sí, quien sea que sirve al Guru, controla su mente y haciéndola su sirviente, se inmerge en ella. (15)
myrw qyrw quDu Awpy kIAw ]
meraa teraa tudh aape keeaa ||
You Yourself created the sense of 'mine' and 'yours.'
ਮੇਰ ਅਤੇ ਤੇਰ ਦੀ ਗਿਆਤ ਤੂੰ ਆਪ ਹੀ ਰਚੀ ਹੈ।
Oh Dios, Tú Mismo has creado la idea de lo mío y lo tuyo,
siB qyry jMq qyry siB jIAw ]
sabh tere ja(n)t tere sabh jeeaa ||
All creatures are Yours; You created all beings.
ਸਮੂਹ ਜੀਵ ਜੰਤੂ ਤੈਂਡੀ ਮਲਕੀਅਤ ਹਨ ਅਤੇ ਤੂੰ ਹੀ ਸਾਰਿਆਂ ਪ੍ਰਾਣ-ਧਾਰੀਆਂ ਨੂੰ ਰਚਿਆ ਹੈ।
pues todas las criaturas han sido creadas por Ti. Sí, toda vida es Tuya.
nwnk nwmu smwil sdw qU gurmqI mMin vswiedw ]16]4]18]
naanak naam samaal sadhaa too gurmatee ma(n)n vasaidhaa ||16||4||18||
O Nanak, contemplate the Naam forever; through the Guru's Teachings, the Lord abides in the mind. ||16||4||18||
ਹੇ ਨਾਨਕ! ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਮਨੁੱਖ ਦੇ ਮਨ ਅੰਦਰ ਟਿਕ ਜਾਂਦਾ ਹੈ।
Dice Nanak, Oh mente mía, alaba siempre el Nombre del Señor, a través de la Palabra del Guru. (16- 4-18)
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
hir jIau dwqw Agm AQwhw ]
har jeeau dhaataa agam athaahaa ||
The Dear Lord is the Giver, inaccessible and unfathomable.
ਦਾਤਾਰ ਪੂਜਯ ਪ੍ਰਭੂ! ਪਹੁੰਚ ਤੋਂ ਪਰੇ ਅਤੇ ਬੇਥਾਹ ਹੈ।
Nuestro Señor Bondadoso es Insondable e Infinito no tiene envidia de nada.
Esu iqlu n qmwie vyprvwhw ]
os til na tamai veparavaahaa ||
He does not have even an iota of greed; He is self-sufficient.
ਉਸ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ। ਖ਼ੁਦ-ਮੁਖਤਿਆਰ ਹੈ ਉਹ ਸੁਆਮੀ।
Sí, totalmente Independiente es Él, nadie puede llegar hasta Él por voluntad propia;
iqs no ApiV n skY koeI Awpy myil imlwiedw ]1]
tis no apaR na sakai koiee aape mel milaidhaa ||1||
No one can reach up to Him; He Himself unites in His Union. ||1||
ਕੋਈ ਜਣਾ ਭੀ ਉਸ ਤਾਂਈਂ ਪੁੱਜ ਨਹੀਂ ਸਕਦਾ। ਉਹ ਆਪ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
es Él, por Sí Mismo, El que nos une Consigo Mismo. (1)
jo ikCu krY su inhcau hoeI ]
jo kichh karai su nihachau hoiee ||
Whatever He does, surely comes to pass.
ਜਿਹੜਾ ਕੁਝ ਉਹ ਕਰਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ।
Todo lo que el Señor desea viene a suceder de seguro, sí, sin Él,
iqsu ibnu dwqw Avru n koeI ]
tis bin dhaataa avar na koiee ||
There is no other Giver, except for Him.
ਉਸ ਦੇ ਬਗ਼ੈਰ ਹੋਰ ਕੋਈ ਦਾਤਾਰ ਨਹੀਂ।
no hay ningún otro Señor Bondadoso. A quien sea a quien Él bendice con el Nombre,
ijs no nwm dwnu kry so pwey gur sbdI mylwiedw ]2]
jis no naam dhaan kare so paae gur sabadhee melaidhaa ||2||
Whoever the Lord blesses with His gift, obtains it. Through the Word of the Guru's Shabad, He unites him with Himself. ||2||
ਜਿਸ ਕਿਸੇ ਨੂੰ ਸੁਆਮੀ ਨਾਮ ਦੀ ਦਾਤ ਬਖ਼ਸ਼ਦਾ ਹੈ, ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ। ਗੁਰਾਂ ਦੀ ਬਾਣੀ ਦੇ ਜ਼ਰੀਏ, ਉਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
llega hasta Él. Sí, es a través de la Palabra del Guru uno es unido con Él. (2)
caudh Bvx qyry htnwly ]
chaudheh bhavan tere haTanaale ||
The fourteen worlds are Your markets.
ਚੌਦਾਂ ਪੁਰੀਆਂ ਤੈਂਡੇ ਬਜਾਰ ਹਨ।
Las catorce esferas son Tus Mercados, el Guru Verdadero las revela,
siqguir idKwey AMqir nwly ]
satigur dhikhaae a(n)tar naale ||
The True Guru reveals them, along with one's inner being.
ਸੱਚੇ ਗੁਰੂ ਜੀ ਬਜਾਰਾਂ ਨੂੰ ਮਨ ਦੇ ਸਮੇਤ ਹੀ ਵਿਖਾਲ ਦਿੰਦੇ ਹਨ।
junto con el ser interior de uno. Quien comercia en el Nombre,
nwvY kw vwpwrI hovY gur sbdI ko pwiedw ]3]
naavai kaa vaapaaree hovai gur sabadhee ko paidhaa ||3||
One who deals in the Name, through the Word of the Guru's Shabad, obtains it. ||3||
ਕੋਈ ਜਣਾ ਜੋ ਪ੍ਰਭੂ ਦੇ ਨਾਮ ਦਾ ਵਣਜ ਕਰਦਾ ਹੈ; ਗੁਰਾਂ ਦੀ ਬਾਣੀ ਰਾਹੀਂ ਉਹ ਪ੍ਰਭੂ ਨੂੰ ਪਾ ਲੈਂਦਾ ਹੈ।
a través de la Palabra del Shabd del Guru, Lo obtiene. (3)